ਕੈਨੇਡਾ ‘ਚ ਸੋਸ਼ਲ ਮੀਡੀਆ ‘ਤੇ ਬਦਨਾਮੀ ਕਰਨ ਵਾਲਿਆਂ ‘ਤੇ ਕੱਸੇਗਾ ਸ਼ਿਕੰਜਾ, ਹੋ ਸਕਦੀ ਹੈ 2 ਸਾਲ ਦੀ ਜੇਲ੍ਹ ਅਤੇ 10 ਹਜ਼ਾਰ ਡਾਲਰ ਜੁਰਮਾਨਾ

ਵੈਨਕੂਵਰ,28 ਅਕਤੂਬਰ: ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਸੋਸ਼ਲ ਮੀਡੀਆ ‘ਤੇ ਲੋਕਾਂ ਦੀਆਂ ਜਾਅਲੀ ਫ਼ੋਟੋਆਂ ਜਾਂ ਵੀਡੀਓਜ਼ ਪਾ ਕੇ ਬਦਨਾਮ ਕਰਨ ਵਾਲਿਆਂ ਵਿਰੁੱਧ ਸਰਕਾਰ ਸਖ਼ਤ ਕਾਨੂੰਨ ਲਿਆਉਣ ਜਾ ਰਹੀ ਹੈ। ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਐਲਾਨ ਕੀਤਾ ਹੈ ਕਿ ਇਸ ਸਬੰਧੀ ਬਿੱਲ 33 ਦਾ ਖ਼ਰੜਾ ਤਿਆਰ ਕਰ ਲਿਆ ਗਿਆ ਹੈ। ਵਿਧਾਨ ਸਭਾ ਵਿੱਚ ਇਸ ਬਿੱਲ ਦੇ ਪਾਸ ਅਤੇ ਲਾਗੂ ਹੋਣ ਤੋਂ ਬਾਅਦ ਕਿਸੇ ਵੀ ਵਿਅਕਤੀ ਦੀ ਸਹਿਮਤੀ ਤੋਂ ਬਿਨਾਂ ਉਸ ਦੀ ਅਸਲੀ ਜਾਂ ਨਕਲੀ (ਏ.ਆਈ. ਰਾਹੀਂ ਬਣਾਈ ਗਈ) ਤਸਵੀਰ ਅਤੇ ਵੀਡੀਓ ਜਨਤਕ ਕਰਨ ‘ਤੇ ਪੂਰਨ ਰੋਕ ਲੱਗ ਜਾਵੇਗੀ।

ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਹੈ ਤਾਂ ਪੀੜਤ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਵਾ ਸਕੇਗਾ, ਜਿਸ ਤਹਿਤ ਦੋਸ਼ੀ ਨੂੰ ਦੋ ਸਾਲ ਤੱਕ ਦੀ ਕੈਦ ਅਤੇ 10 ਹਜ਼ਾਰ ਡਾਲਰ ਤੱਕ ਦੇ ਮੋਟੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਆਪਣੇ ਅਧਿਕਾਰਤ ਐਕਸ (X) ਖਾਤੇ ‘ਤੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਵਧਦੇ ਪ੍ਰਭਾਵ ਨਾਲ ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਨਿਸ਼ਾਨਾ ਬਣਾ ਕੇ ਫ਼ੇਕ ਫ਼ੋਟੋਆਂ ਜਾਂ ਵੀਡੀਓਜ਼ ਰਾਹੀਂ ਬਦਨਾਮ ਕਰਨ ਦਾ ਰੁਝਾਨ ਕਾਫ਼ੀ ਵਧ ਗਿਆ ਸੀ, ਜਿਸ ‘ਤੇ ਠੱਲ੍ਹ ਪਾਉਣ ਲਈ ਇਹ ਸਖ਼ਤ ਕਦਮ ਚੁੱਕਣਾ ਜ਼ਰੂਰੀ ਹੋ ਗਿਆ ਸੀ। ਇਸ ਕਾਨੂੰਨ ਦੇ ਲਾਗੂ ਹੋਣ ਨਾਲ ਪੀੜਤਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਸ਼ਰਾਰਤੀ ਅੰਸਰਾਂ ‘ਤੇ ਨਕੇਲ ਕੱਸੀ ਜਾ ਸਕੇਗੀ।

Leave a Comment

Your email address will not be published. Required fields are marked *