ਬੀ.ਵਾਕ. ਜਰਨਲਿਜ਼ਮ ਅਤੇ ਮਲਟੀਮੀਡੀਆ ਤਕਨਾਲੋਜੀਜ਼ ਵਿਭਾਗ ਵੱਲੋਂ ‘ਐਨ.ਸੀ.ਸੀ. ਅਤੇ ਇਸ ਦੀ ਭਰਤੀ ਪ੍ਰਕਿਰਿਆ’ ‘ਤੇ ਵਿਸ਼ੇਸ਼ ਗੈਸਟ ਲੈਕਚਰ ਕਰਵਾਇਆ ਗਿਆ

ਬਰਨਾਲਾ, 6 ਅਗਸਤ: ਐੱਸ ਡੀ ਕਾਲਜ ਦੇ ਬੀ.ਵਾਕ. ਜਰਨਲਿਜ਼ਮ ਅਤੇ ਮਲਟੀਮੀਡੀਆ ਤਕਨਾਲੋਜੀਜ਼ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਦੇ ਮਕਸਦ ਨਾਲ ”ਐਨ.ਸੀ.ਸੀ. ਦੇ ਬੁਨਿਆਦੀ ਨਿਯਮ ਅਤੇ ਭਰਤੀ ਪ੍ਰਕਿਰਿਆ” ਵਿਸ਼ੇ ‘ਤੇ ਇੱਕ ਜਾਣਕਾਰੀ ਭਰਪੂਰ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਵਿਭਾਗ ਦੇ ਸਟੂਡੀਓ ਵਿਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਐਨ.ਸੀ.ਸੀ. ਦੇ ਇੰਚਾਰਜ ਡਾ. ਮਨਜੀਤ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਡਾ. ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਐਨ.ਸੀ.ਸੀ. ਦੇ ਢਾਂਚੇ, ਇਸ ਵਿੱਚ ਸ਼ਾਮਲ ਹੋਣ ਦੀ ਚੋਣ ਪ੍ਰਕਿਰਿਆ ਅਤੇ ਐਨ.ਸੀ.ਸੀ. ਨਾਲ ਜੁੜਨ ‘ਤੇ ਭਵਿੱਖ ਵਿੱਚ ਮਿਲਣ ਵਾਲੇ ਵੱਖ-ਵੱਖ ਕਰੀਅਰ ਅਤੇ ਰੋਜ਼ਗਾਰ ਦੇ ਲਾਭਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਵਿਭਾਗ ਦੇ ਸਮੂਹ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਐਨ.ਸੀ.ਸੀ. ਨਾਲ ਸਬੰਧਤ ਆਪਣੇ ਸਵਾਲ ਪੁੱਛ ਕੇ ਆਪਣੀ ਸ਼ੰਕਾਵਾਂ ਦਾ ਹੱਲ ਕੀਤਾ। ਇਸ ਤੋਂ ਪਹਿਲਾਂ ਪ੍ਰੋ. ਅੰਮ੍ਰਿਤਪਾਲ ਸਿੰਘ ਨੇ ਆਏ ਹੋਏ ਮੁੱਖ ਬਲਾਰੇ ਦਾ ਰਸਮੀ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਐਨ.ਸੀ.ਸੀ. ਵਰਗੀਆਂ ਅਨੁਸ਼ਾਸਨਬੱਧ ਗਤੀਵਿਧੀਆਂ ‘ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋ. ਅਮਨਦੀਪ ਕੌਰ ਨੇ ਮੁੱਖ ਬੁਲਾਰੇ ਡਾ. ਮਨਜੀਤ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

Leave a Comment

Your email address will not be published. Required fields are marked *