ਪੱਕੇ ਹੋਣ ਦਾ ਸੁਪਨਾ ਟੁੱਟਿਆ: ਕੈਨੇਡਾ ਨੇ ਰੱਦ ਕੀਤੇ ਹਜ਼ਾਰਾਂ ਵਰਕ ਪਰਮਿਟ, ਦੇਸ਼ ਨਿਕਾਲੇ ਦੀਆਂ ਤਿਆਰੀਆਂ ਤੇਜ਼
ਵੈਨਕੂਵਰ, (ਐਸਟੀਪੀ ਨਿਊਜ਼) – ਕੈਨੇਡਾ ਸਰਕਾਰ ਵੱਲੋਂ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਕਾਫ਼ੀ ਸਖ਼ਤ ਕਰ ਦਿੱਤਾ ਗਿਆ ਹੈ, ਜਿਸ ਨਾਲ ਕੱਚੇ ਤੌਰ ‘ਤੇ ਰਹਿ ਰਹੇ ਵਿਦੇਸ਼ੀਆਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਵਿੱਚ ਹਰ ਸਾਲ ਭਾਰੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।



