ਪੰਜਾਬ ਬੰਦ ਦੀ ਕਾਲ ਖਿਲਾਫ਼ ਵਪਾਰ ਮੰਡਲ ਦਾ ਸਖ਼ਤ ਰੁਖ਼

ਪਟਿਆਲਾ , 25 ਅਗਸਤ: ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਮੀਟਿੰਗ ਵਿੱਚ 27 ਅਗਸਤ ਨੂੰ ਸੋਸ਼ਲ ਮੀਡੀਆ ਰਾਹੀਂ ਦਿੱਤੀ ਗਈ ‘ਪੰਜਾਬ ਬੰਦ’ ਦੀ ਕਾਲ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ ਹੈ। ਮੀਟਿੰਗ ਦੌਰਾਨ ਪ੍ਰਧਾਨ ਰਾਕੇਸ਼ ਗੁਪਤਾ ਨੇ ਆਖਿਆ ਕਿ ਅਜਿਹੇ ਬੰਦਾਂ ਕਾਰਨ ਦੁਕਾਨਦਾਰਾਂ ਦਾ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ, ਖ਼ਾਸਕਰ ਜਦੋਂ ਆਉਣ ਵਾਲੇ ਦਿਨਾਂ ਵਿੱਚ ਰੱਖੜੀ ਵਰਗਾ ਅਹਿਮ ਤਿਉਹਾਰ ਹੋਵੇ। ਉਨ੍ਹਾਂ ਦੱਸਿਆ ਕਿ ਵਪਾਰੀ ਵਰਗ ਅਕਸਰ ਮਜਬੂਰੀ ਜਾਂ ਡਰ ਦੇ ਮਾਹੌਲ ਵਿੱਚ ਆਪਣੀਆਂ ਦੁਕਾਨਾਂ ਬੰਦ ਕਰਨ ਲਈ ਮਜਬੂਰ ਹੁੰਦਾ ਹੈ, ਜਿਸ ਨਾਲ ਉਨ੍ਹਾਂ ਵਿੱਚ ਬੇਲੋੜਾ ਡਰ ਪੈਦਾ ਹੁੰਦਾ ਹੈ।

ਵਪਾਰ ਮੰਡਲ ਨੇ ਸਪੱਸ਼ਟ ਐਲਾਨ ਕੀਤਾ ਹੈ ਕਿ ਭਵਿੱਖ ਵਿੱਚ ਕੋਈ ਵੀ ਸੰਗਠਨ ਜਾਂ ਵਰਗ ਪੰਜਾਬ ਬੰਦ ਦੀ ਕਾਲ ਦੇਣ ਤੋਂ ਪਹਿਲਾਂ ਵਪਾਰ ਮੰਡਲ ਨਾਲ ਸਿੱਧਾ ਸੰਪਰਕ ਕਰੇ ਅਤੇ ਸਹਿਮਤੀ ਲਵੇ। ਇਸ ਦੇ ਨਾਲ ਹੀ, ਵਪਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਪਾਰ ਮੰਡਲ ਦੇ ਸਮਰਥਨ ਤੋਂ ਬਿਨਾਂ ਕਿਸੇ ਦੇ ਕਹਿਣ ’ਤੇ ਆਪਣੀਆਂ ਦੁਕਾਨਾਂ ਬੰਦ ਨਾ ਕਰਨ।

Leave a Comment

Your email address will not be published. Required fields are marked *