
ਵਾਸ਼ਿੰਗਟਨ, 24 ਅਗਸਤ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਹੈ ਕਿ ਕੈਨੇਡਾ ਨਾਲ ਵਪਾਰਕ ਗੱਲਬਾਤ ਅਸਫਲ ਹੋਣ ਕਾਰਨ ਆਉਂਦੀ 1 ਜਨਵਰੀ ਤੋਂ ਕਾਰਾਂ, ਟਰੱਕਾਂ, ਆਟੋਮੋਟਿਵ ਪਾਰਟਸ ਅਤੇ ਸਟੀਲ ‘ਤੇ ਅਮਰੀਕੀ ਟੈਰਿਫ ਵਧਾ ਕੇ 50 ਫੀਸਦੀ ਕਰ ਦਿੱਤੇ ਜਾਣਗੇ।
ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਉਤਪਾਦਨ ਅਮਰੀਕਾ ਵਿੱਚ ਹੀ ਕੀਤਾ ਜਾਵੇ ਤਾਂ ਕੋਈ ਟੈਰਿਫ ਨਹੀਂ ਲੱਗੇਗਾ। ਟਰੰਪ ਨੇ ਦੋਸ਼ ਲਾਇਆ ਕਿ ਕੈਨੇਡਾ ਵਪਾਰਕ ਮਾਮਲਿਆਂ ਵਿੱਚ ਸਹਿਯੋਗ ਨਹੀਂ ਕਰ ਰਿਹਾ ਅਤੇ ਅਮਰੀਕਾ ਨੂੰ ਕੈਨੇਡਾ ਦੀ ਕੋਈ ਲੋੜ ਨਹੀਂ ਹੈ। ਦੂਜੇ ਪਾਸੇ, ਸ਼ੁੱਕਰਵਾਰ ਦੇਰ ਰਾਤ ਵਪਾਰਕ ਸਮਝੌਤਾ ਟੁੱਟਣ ਤੋਂ ਬਾਅਦ ਦੋਵਾਂ ਧਿਰਾਂ ਨੇ ਇਸ ਅਸਫਲਤਾ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਆਟੋਮੋਬਾਈਲ ਕੰਪਨੀਆਂ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਧਮਕੀ ਗੱਲਬਾਤ ਨੂੰ ਮੁੜ ਸੁਰੂ ਕਰਨ ਦੀ ਰਣਨੀਤੀ ਹੋ ਸਕਦੀ ਹੈ, ਕਿਉਂਕਿ ਇੰਨੇ ਵੱਡੇ ਪੱਧਰ ‘ਤੇ ਟੈਰਿਫ ਲਾਗੂ ਹੋਣ ਨਾਲ ਕੈਨੇਡਾ ਵੱਲੋਂ ਵੀ ਸਖ਼ਤ ਜਵਾਬੀ ਕਦਮ ਚੁੱਕੇ ਜਾ ਸਕਦੇ ਹਨ।





