ਯੂ.ਜੀ.ਸੀ. ਨੈੱਟ ਨਤੀਜਾ: ਐਨ.ਟੀ.ਏ. ਨੇ ਐਲਾਨੇ ਨਤੀਜੇ, 4,000 ਤੋਂ ਵੱਧ ਉਮੀਦਵਾਰਾਂ ਨੇ ਹਾਸਲ ਕੀਤੀ JRF ਦੀ ਯੋਗਤਾ

ਨਵੀਂ ਦਿੱਲੀ, 29 ਅਗਸਤ: ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੇ ਸ਼ਨਿਚਰਵਾਰ ਤੜਕੇ 84 ਵਿਸ਼ਿਆਂ ਲਈ ਯੂ.ਜੀ.ਸੀ. ਨੈਸ਼ਨਲ ਐਲੀਜੀਬਿਲਟੀ ਟੈਸਟ (UGC-NET) ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇੱਕ ਸੀਨੀਅਰ ਅਧਿਕਾਰੀ ਅਨੁਸਾਰ ਇਨ੍ਹਾਂ ਵਿਸ਼ਿਆਂ ਵਿੱਚ ਪ੍ਰੀਖਿਆ ਦੇਣ ਵਾਲੇ ਕੁੱਲ 6.07 ਲੱਖ ਉਮੀਦਵਾਰਾਂ ਵਿੱਚੋਂ 97,000 ਤੋਂ ਵੱਧ ਨੇ ਪੀ.ਐਚ.ਡੀ. ਦਾਖ਼ਲਿਆਂ ਲਈ ਅਤੇ 4,000 ਤੋਂ ਵੱਧ ਉਮੀਦਵਾਰਾਂ ਨੇ ਜੂਨੀਅਰ ਰਿਸਰਚ ਫੈਲੋਸ਼ਿਪ ਲਈ ਸਫ਼ਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਪ੍ਰੀਖਿਆ ਭਾਰਤੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰ ਦੀ ਯੋਗਤਾ ਅਤੇ JRF ਵਾਸਤੇ ਲਈ ਜਾਂਦੀ ਹੈ।

ਇਸ ਦੌਰਾਨ ਐਨ.ਟੀ.ਏ. ਨੇ ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ (ਸ਼ਸ਼ੋਲੋਜੀ) ਦੇ ਪੇਪਰ ਦੇਣ ਵਾਲੇ ਉਮੀਦਵਾਰਾਂ ਲਈ ਮੁੜ-ਪ੍ਰੀਖਿਆ ਦਾ ਹੁਕਮ ਦਿੱਤਾ ਹੈ। ਇੱਕ ਮਾਹਰ ਕਮੇਟੀ ਨੂੰ ਇਨ੍ਹਾਂ ਪ੍ਰਸ਼ਨ ਪੱਤਰਾਂ ਵਿੱਚ ਤੱਥਾਂ, ਟਾਈਪਿੰਗ, ਅਨੁਵਾਦ ਅਤੇ ਭਾਸ਼ਾ ਨਾਲ ਜੁੜੀਆਂ ਗਲਤੀਆਂ ਮਿਲੀਆਂ ਸਨ, ਜਿਸ ਤੋਂ ਬਾਅਦ 16 ਅਗਸਤ ਨੂੰ ਉੱਤਰ ਕੁੰਜੀ ਜਾਰੀ ਕਰਨ ਤੋਂ ਤੁਰੰਤ ਬਾਅਦ ਇਹ ਫ਼ੈਸਲਾ ਲਿਆ ਗਿਆ। ਹੁਣ ਇਹ ਮੁੜ-ਪ੍ਰੀਖਿਆਵਾਂ 9 ਅਤੇ 10 ਸਤੰਬਰ ਨੂੰ ਕਰਵਾਈਆਂ ਜਾਣਗੀਆਂ, ਜਿਨ੍ਹਾਂ ਲਈ ਉਮੀਦਵਾਰਾਂ ਤੋਂ ਕੋਈ ਵਾਧੂ ਫ਼ੀਸ ਨਹੀਂ ਲਈ ਜਾਵੇਗੀ।

Leave a Comment

Your email address will not be published. Required fields are marked *