ਅਧਿਆਪਕ ਦਿਵਸ ‘ਤੇ ਪੰਜਾਬ ਦੇ 75 ਅਧਿਆਪਕਾਂ ਅਤੇ ਅਧਿਕਾਰੀਆਂ ਦਾ ਹੋਵੇਗਾ ਰਾਜ ਪੁਰਸਕਾਰ ਨਾਲ ਸਨਮਾਨ, 181 ਅਧਿਆਪਕਾਂ ਦੀ ਹੈੱਡਮਾਸਟਰ ਵਜੋਂ ਤਰੱਕੀ

ਐੱਸ ਏ ਐੱਸ ਨਗਰ (ਮੁਹਾਲੀ), 5 ਸਤੰਬਰ: ਸਿੱਖਿਆ ਵਿਭਾਗ ਪੰਜਾਬ ਵੱਲੋਂ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਸ਼ੁਭ ਅਵਸਰ ‘ਤੇ ਸੂਬੇ ਦੇ ਬਹਿਤਰੀਨ ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਮੁਹਾਲੀ ਦੇ ਵਿਕਾਸ ਭਵਨ ਵਿਖੇ ਆਯੋਜਿਤ ਕੀਤੇ ਜਾ ਰਹੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 55 ਅਧਿਆਪਕਾਂ ਨੂੰ ਅਧਿਆਪਕ ਰਾਜ ਪੁਰਸਕਾਰ, 10 ਅਧਿਆਪਕਾਂ ਨੂੰ ਯੁਵਾ ਅਧਿਆਪਕ ਪੁਰਸਕਾਰ, 4 ਅਧਿਆਪਕਾਂ ਨੂੰ ਵਿਸ਼ੇਸ਼ ਅਧਿਆਪਕ ਪੁਰਸਕਾਰ ਅਤੇ ਵਿਭਾਗ ਦੇ 6 ਅਧਿਕਾਰੀਆਂ ਨੂੰ ਪ੍ਰਬੰਧਕੀ ਪੁਰਸਕਾਰ ਨਾਲ ਨਵਾਜ਼ਿਆ ਜਾਵੇਗਾ। ਸਕੂਲ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ) ਵੱਲੋਂ ਜਾਰੀ ਕੀਤੀ ਗਈ ਅਧਿਕਾਰਤ ਸੂਚੀ ਅਨੁਸਾਰ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਗ੍ਰਹਿ ਜ਼ਿਲ੍ਹੇ ਰੂਪਨਗਰ ਦੇ ਸਭ ਤੋਂ ਵੱਧ 9 ਅਧਿਆਪਕਾਂ ਦੀ ਚੋਣ ਅਧਿਆਪਕ ਰਾਜ ਪੁਰਸਕਾਰ ਲਈ ਹੋਈ ਹੈ।

ਰਾਜ ਪੁਰਸਕਾਰ ਲਈ ਚੁਣੇ ਗਏ 55 ਅਧਿਆਪਕਾਂ ਵਿੱਚ ਸਰਕਾਰੀ ਸਕੂਲ ਸਹਾਹੂਰਾ (ਅੰਮ੍ਰਿਤਸਰ) ਤੋਂ ਸਮਿਤਾ ਸ਼ਰਮਾ, ਬਰਨਾਲਾ ਤੋਂ ਪਰਮਿੰਦਰ ਸਿੰਘ ਤੇ ਨਰਿੰਦਰ ਕੁਮਾਰ, ਬਠਿੰਡਾ ਤੋਂ ਡਾ. ਗੁਰਦੀਪ ਸਿੰਘ ਸਿੱਧੂ, ਗੁਰਪ੍ਰੀਤ ਕੌਰ ਤੇ ਗੁਰਵੀਰ ਸਿੰਘ, ਫਤਿਹਗੜ੍ਹ ਸਾਹਿਬ ਤੋਂ ਸਤਿੰਦਰਵੀਰ ਕੌਰ, ਅਮਨਦੀਪ ਸਿੰਘ ਤੇ ਮੋਨਿਕਾ, ਫਿਰੋਜ਼ਪੁਰ ਤੋਂ ਗੁਰਭੇਜ ਸਿੰਘ, ਰਿੰਕਲ ਸਰੀਵਾਲਾ, ਪੂਜਾ ਅਰੋੜਾ ਤੇ ਰਾਜਦੀਪ ਸਿੰਘ, ਗੁਰਦਾਸਪੁਰ ਤੋਂ ਸਤਨਾਮ ਸਿੰਘ, ਹੁਸ਼ਿਆਰਪੁਰ ਤੋਂ ਅਨੂ ਬਾਲਾ ਤੇ ਅਸ਼ੋਕ ਕੁਮਾਰ, ਜਲੰਧਰ ਤੋਂ ਕੁਮੇਦ ਕੁਮਾਰੀ, ਗੁਰਪ੍ਰੀਤ ਕੌਰ ਤੇ ਵਰਿੰਦਰਵੀਰ ਸਿੰਘ, ਕਪੂਰਥਲਾ ਤੋਂ ਦਲਜੀਤ ਕੌਰ ਤੇ ਸੰਤੋਖ ਸਿੰਘ, ਲੁਧਿਆਣਾ ਤੋਂ ਡਾ. ਸੁਖਪਾਲ ਕੌਰ, ਸੁਖਧੀਰ ਸਿੰਘ ਤੇ ਸਰਬਜੀਤ ਸਿੰਘ, ਮਲੇਰਕੋਟਲਾ ਤੋਂ ਰਾਜਵੀਰ ਕੌਰ ਤੇ ਮੁਹੰਮਦ ਰਮਜ਼ਾਨ, ਮਾਨਸਾ ਤੋਂ ਨੀਨਾ ਬਾਤਿਸ਼, ਮੋਗਾ ਤੋਂ ਰਿਸ਼ੀ ਮਨਚੰਦਾ ਤੇ ਬਲਦੇਵ ਰਾਮ, ਮੁਕਤਸਰ ਤੋਂ ਕੰਵਲਪ੍ਰੀਤ ਕੌਰ, ਪਠਾਨਕੋਟ ਤੋਂ ਹਰਪ੍ਰੀਤ ਕੁਮਾਰੀ, ਪਟਿਆਲਾ ਤੋਂ ਵਿਜੇ ਕਪੂਰ, ਗਗਨਦੀਪ ਕੌਰ, ਰਜਿੰਦਰ ਸੈਣੀ ਤੇ ਲਲਿਤਾ ਬੰਗਾ, ਰੂਪਨਗਰ ਤੋਂ ਪ੍ਰਵੀਨ ਲਤਾ, ਪ੍ਰਭਜੀਤ ਸਿੰਘ, ਅਮਨਪ੍ਰੀਤ ਕੌਰ, ਪਵਨ ਕੁਮਾਰ, ਵਿਜੇ ਬੰਗਲਾ, ਅਨਿਲ ਕੁਮਾਰ, ਰਾਜੇਸ਼ ਧਰਮਾਨੀ ਤੇ ਅਮਰਜੀਤ, ਸ਼ਹੀਦ ਭਗਤ ਸਿੰਘ ਨਗਰ ਤੋਂ ਅੰਮ੍ਰਿਤਪਾਲ ਸਿੰਘ, ਸੰਗਰੂਰ ਤੋਂ ਵਿਪਨ ਕੁਮਾਰ, ਰੁਪਿੰਦਰ ਕੁਮਾਰ ਤੇ ਅੰਮਿਤਿੰਦਰ ਬੱਤਰਾ, ਮੁਹਾਲੀ ਤੋਂ ਰਮਿਤ ਵਾਸੂਦੇਵਾ, ਕ੍ਰਿਸ਼ਨ ਗੋਪਾਲ ਤੇ ਜਗਤਾਰ ਸਿੰਘ ਅਤੇ ਤਰਨ ਤਾਰਨ ਤੋਂ ਸੁਖਜਿੰਦਰ ਪਾਲ ਸਿੰਘ, ਸੁਖਜੀਤ ਕੌਰ, ਅਰੁਣ ਕੁਮਾਰ ਤੇ ਨੀਰਜ ਸੇਠੀ ਸ਼ਾਮਲ ਹਨ।

ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ ਦੇ 4 ਐਸੋਸੀਏਟ ਅਧਿਆਪਕਾਂ ਸੁਮਨ (ਪਠਾਨਕੋਟ), ਗੁਰਦੀਪ ਸਿੰਘ (ਪਟਿਆਲਾ), ਸ਼ਿਲਪੀ ਗਰਗ (ਪਟਿਆਲਾ) ਅਤੇ ਜਗਰਾਜ ਸਿੰਘ (ਸੰਗਰੂਰ) ਨੂੰ ਵਿਸ਼ੇਸ਼ ਅਧਿਆਪਕ ਪੁਰਸਕਾਰ ਮਿਲੇਗਾ। ਯੰਗ ਅਧਿਆਪਕ ਪੁਰਸਕਾਰ ਲਈ ਸੁਮਨ ਲਤਾ, ਗੁਰਸ਼ਰਨਜੀਤ ਸਿੰਘ, ਵਿਪਨ ਕੁਮਾਰ, ਸ਼ਨੀ ਛਾਬੜਾ, ਜਸਮੇਲ ਸਿੰਘ, ਇੰਦਰਜੀਤ ਸਿੰਘ, ਜਗਪ੍ਰੀਤ ਸਿੰਘ, ਰਾਜਦੀਪ ਕੌਰ, ਅਤੁਲ ਗੁਪਤਾ ਅਤੇ ਤੇਜਿੰਦਰ ਸਿੰਘ ਦੀ ਚੋਣ ਕੀਤੀ ਗਈ ਹੈ। ਪ੍ਰਬੰਧਕੀ ਪੁਰਸਕਾਰਾਂ ਲਈ ਵਿਭਾਗ ਦੇ ਛੇ ਅਧਿਕਾਰੀਆਂ ਡਾ. ਮੁਨੀਸ਼ ਮੋਹਨ ਸ਼ਰਮਾ, ਲਖਵਿੰਦਰ ਸਿੰਘ, ਕਮਲਜੀਤ ਕੌਰ, ਸੁਮਨਦੀਪ ਕੌਰ, ਜਗਦੀਪ ਸਿੰਘ ਅਤੇ ਵਿਜੇ ਕੁਮਾਰ ਸ਼ਰਮਾ ਦਾ ਨਾਂ ਤੈਅ ਹੋਇਆ ਹੈ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਹ ਚੋਣ ਪੂਰੀ ਪਾਰਦਰਸ਼ਤਾ ਅਤੇ ਯੋਗਤਾ ਦੇ ਆਧਾਰ ‘ਤੇ ਕੀਤੀ ਗਈ ਹੈ। ਉਨ੍ਹਾਂ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸੇ ਬਦੌਲਤ ਪੰਜਾਬ ਸਕੂਲ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ‘ਚ ਮੋਹਰੀ ਬਣਿਆ ਹੈ। ਇਸ ਦੇ ਨਾਲ ਹੀ ਸੂਬੇ ਦੇ ਸਕੂਲਾਂ ਵਿੱਚ ਖ਼ਾਲੀ ਅਸਾਮੀਆਂ ਪੂਰੀਆਂ ਕਰਨ ਲਈ ਸਰਕਾਰ ਨੇ 4 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਸਮੇਤ 181 ਅਧਿਆਪਕਾਂ ਨੂੰ ਹੈੱਡਮਾਸਟਰ ਵਜੋਂ ਤਰੱਕੀ ਦਿੱਤੀ ਹੈ। ਇਨ੍ਹਾਂ ਤਰੱਕੀਆਂ ਵਿੱਚ 140 ਜਨਰਲ ਸ਼੍ਰੇਣੀ, 23 ਐੱਸਸੀ ਸ਼੍ਰੇਣੀ, 6 ਦਿਵਿਆਂਗ ਅਤੇ 8 ਬੈਕਲਾਗ ਕੋਟੇ ਨਾਲ ਸਬੰਧਤ ਅਧਿਆਪਕ ਸ਼ਾਮਲ ਹਨ, ਜਿਨ੍ਹਾਂ ਨੂੰ ਤੁਰੰਤ ਆਪਣਾ ਅਹੁਦਾ ਸੰਭਾਲਣ ਦੇ ਹੁਕਮ ਦਿੱਤੇ ਗਏ ਹਨ।

Leave a Comment

Your email address will not be published. Required fields are marked *