ਐਫ.ਆਈ.ਐਚ. ਵਿਸ਼ਵ ਕੱਪ: ਬੈਲਜੀਅਮ ਨੇ ਪੈਨਲਟੀ ਸ਼ੂਟਆਊਟ ‘ਚ ਭਾਰਤ ਨੂੰ ਹਰਾਇਆ, ਭਾਰਤੀ ਟੀਮ ਅੱਠਵੇਂ ਸਥਾਨ ‘ਤੇ ਰਹੀ

ਬੈਲਜੀਅਮ, 29 ਅਗਸਤ: ਵੇਵਰੇ (ਬੈਲਜੀਅਮ) ਵਿਖੇ ਖੇਡੇ ਗਏ ਐਫ.ਆਈ.ਐਚ. ਪੁਰਸ਼ ਵਿਸ਼ਵ ਕੱਪ ਦੇ ਰੋਮਾਂਚਕ ਮੁਕਾਬਲੇ ਵਿੱਚ ਬੈਲਜੀਅਮ ਨੇ ਭਾਰਤ ਨੂੰ ਪੈਨਲਟੀ ਸ਼ੂਟਆਊਟ ਵਿੱਚ ਹਰਾ ਦਿੱਤਾ, ਜਿਸ ਦੇ ਨਾਲ ਹੀ ਭਾਰਤੀ ਟੀਮ ਟੂਰਨਾਮੈਂਟ ਵਿੱਚ ਅੱਠਵੇਂ ਸਥਾਨ ‘ਤੇ ਰਹੀ।

ਮੈਚ ਦੀ ਸ਼ੁਰੂਆਤ ਭਾਰਤ ਲਈ ਬਹੁਤ ਸ਼ਾਨਦਾਰ ਰਹੀ, ਜਦੋਂ ਅਭਿਸ਼ੇਕ ਨੇ ਮੈਚ ਦੇ ਛੇਵੇਂ ਮਿੰਟ ਵਿੱਚ ਹੀ ਗੋਲ ਕਰਕੇ ਟੀਮ ਨੂੰ ਸ਼ੁਰੂਆਤੀ ਲੀਡ ਦਿਵਾਈ। ਪਰ ਬੈਲਜੀਅਮ ਨੇ ਤੁਰੰਤ ਵਾਪਸੀ ਕਰਦਿਆਂ ਇੱਕ ਹੀ ਮਿੰਟ ਦੇ ਅੰਦਰ ਦੋ ਗੋਲ ਦਾਗ ਕੇ ਮੈਚ ਵਿੱਚ 2-1 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ 31ਵੇਂ ਮਿੰਟ ਵਿੱਚ ਗੋਲ ਕਰਕੇ ਮੁਕਾਬਲਾ 2-2 ਦੀ ਬਰਾਬਰੀ ‘ਤੇ ਲਿਆ ਖੜ੍ਹਾ ਕੀਤਾ।

ਚੌਥੇ ਕੁਆਰਟਰ ਦੀ ਸ਼ੁਰੂਆਤ ਵਿੱਚ ਬੈਲਜੀਅਮ ਦੇ ਨਿਕੋਲਸ ਡੇਅ ਕੇਰਪੇਲ ਨੇ ਗੋਲ ਕਰਕੇ ਆਪਣੀ ਟੀਮ ਨੂੰ ਮੁੜ ਅੱਗੇ ਕਰ ਦਿੱਤਾ। ਹਾਲਾਂਕਿ ਭਾਰਤੀ ਟੀਮ ਨੇ ਆਖਰੀ ਸਮੇਂ ਤੱਕ ਹਿੰਮਤ ਨਹੀਂ ਹਾਰੀ ਅਤੇ ਹਰਮਨਪ੍ਰੀਤ ਸਿੰਘ ਨੇ ਮੈਚ ਦੇ ਅੰਤਿਮ ਪਲਾਂ ਵਿੱਚ ਆਪਣਾ ਦੂਜਾ ਗੋਲ ਕਰਕੇ ਸਕੋਰ 3-3 ਕਰ ਦਿੱਤਾ, ਜਿਸ ਨਾਲ ਖੇਡ ਪੈਨਲਟੀ ਸ਼ੂਟਆਊਟ ਵਿੱਚ ਪਹੁੰਚ ਗਈ।

ਪੈਨਲਟੀ ਸ਼ੂਟਆਊਟ ਵਿੱਚ ਬੈਲਜੀਅਮ ਨੇ ਬਿਹਤਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 4-3 ਨਾਲ ਜਿੱਤ ਦਰਜ ਕੀਤੀ। ਭਾਰਤ ਵੱਲੋਂ ਸ਼ੂਟਆਊਟ ਵਿੱਚ ਸ਼ਿਲਾਨੰਦ ਲਾਕੜਾ, ਦਿਲਪ੍ਰੀਤ ਸਿੰਘ ਅਤੇ ਅਭਿਸ਼ੇਕ ਨੇ ਗੋਲ ਕੀਤੇ, ਪਰ ਬੈਲਜੀਅਮ ਦੇ ਨਿਰਣਾਇਕ ਗੋਲਾਂ ਕਾਰਨ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Leave a Comment

Your email address will not be published. Required fields are marked *