ਐੱਸ. ਡੀ. ਕਾਲਜ ਆਫ਼ ਬੀ ਫ਼ਾਰਮੇਸੀ ਵਿਖੇ ਮਨਾਇਆ ਗਿਆ ‘ਇੰਟਰਨੈਸ਼ਨਲ ਯੂਥ ਡੇ’

ਬਰਨਾਲਾ, 19 ਅਗਸਤ: ਐੱਸ. ਡੀ. ਕਾਲਜ ਆਫ਼ ਬੀ ਫ਼ਾਰਮੇਸੀ ਵਿਖੇ 12 ਅਗਸਤ 2026 ਨੂੰ ਰੈੱਡ ਰਿਬਨ ਕਲੱਬ ਦੇ ਤਹਿਤ ‘ਇੰਟਰਨੈਸ਼ਨਲ ਯੂਥ ਡੇ’ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ਸਲੋਗਨ ਰਾਈਟਿੰਗ ਅਤੇ ਡਿਬੇਟ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਡਿਬੇਟ ਮੁਕਾਬਲਿਆਂ ਵਿੱਚ ਸਨੇਹਾ ਨੇ ਪਹਿਲਾ, ਆਗਰਿਮ ਅਤੇ ਵੈਸ਼ਨਵੀ ਨੇ ਦੂਜਾ, ਬੈਟਿਨਾ ਨੇ ਤੀਜਾ ਸਥਾਨ ਹਾਸਲ ਕੀਤਾ, ਜਦੋਂ ਕਿ ਸਲੋਗਨ ਰਾਈਟਿੰਗ ਵਿੱਚ ਵੀਰਪਾਲ ਕੌਰ ਨੇ ਪਹਿਲਾ, ਰਾਜਵਿੰਦਰ ਕੌਰ ਨੇ ਦੂਜਾ ਅਤੇ ਅਰਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਸਮਾਗਮ ਦੌਰਾਨ ਪ੍ਰਿੰਸੀਪਲ ਡਾ. ਵਿਜੈ ਕੁਮਾਰ ਬਾਂਸਲ ਅਤੇ ਵਾਈਸ ਪ੍ਰਿੰਸੀਪਲ ਸ਼੍ਰੀ ਰਾਕੇਸ਼ ਕੁਮਾਰ ਗਰਗ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਅੱਗੇ ਵਧਣ ਅਤੇ ਉੱਜਵਲ ਭਵਿੱਖ ਲਈ ਆਸ਼ੀਰਵਾਦ ਦਿੱਤਾ। ਪ੍ਰੋ. ਗੁਰਪ੍ਰੀਤ ਕੌਰ (ਨੋਡਲ ਇੰਚਾਰਜ) ਅਤੇ ਪ੍ਰੋ. ਚਿੱਤਰਾ ਸਿੰਘ ਨੇ ਸਟੇਜ ਸੰਭਾਲਦਿਆਂ ਪ੍ਰੋਗਰਾਮ ਨੂੰ ਸਫ਼ਲ ਬਣਾਇਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸ਼੍ਰੀ ਨਰੇਸ਼ ਕੁਮਾਰ ਸਿੰਗਲਾ, ਵਾਈਸ ਪ੍ਰਧਾਨ ਸ਼੍ਰੀ ਰਾਹੁਲ ਅੱਤਰੀ, ਜਨਰਲ ਸੈਕਟਰੀ ਸ਼੍ਰੀ ਜਤਿੰਦਰ ਨਾਥ ਸ਼ਰਮਾ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਅਤੇ ਡਾਇਰੈਕਟਰ ਸ਼੍ਰੀ ਹਰਦਿਆਲ ਸਿੰਘ ਅੱਤਰੀ ਨੇ ਵੀ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Leave a Comment

Your email address will not be published. Required fields are marked *