ਈਰਾਨ ਜੰਗ ਦੌਰਾਨ ਭਾਰਤ ਅਤੇ ਅਮਰੀਕਾ ਦੀਆਂ ਰਿਫਾਇਨਰੀਆਂ ਨੇ ਚੁੱਕਿਆ ਭਰਪੂਰ ਫਾਇਦਾ

ਵਾਸ਼ਿੰਗਟਨ, 21 ਅਗਸਤ: ਯੂਕ੍ਰੇਨ ਅਤੇ ਈਰਾਨ ਵਿੱਚ ਜਾਰੀ ਜੰਗ ਦੇ ਚਲਦਿਆਂ ਦੁਨੀਆ ਭਰ ਵਿੱਚ ਬਾਲਣ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਕੀਮਤਾਂ ਵੀ ਵਧੀਆਂ ਹਨ। ਭਾਰਤ ਅਤੇ ਅਮਰੀਕਾ ਦੀਆਂ ਰਿਫਾਇਨਰੀਆਂ ਨੂੰ ਇਸ ਵਾਧੇ ਦਾ ਭਰਪੂਰ ਫਾਇਦਾ ਹੋ ਰਿਹਾ ਹੈ। ਨਿਊਜ਼ ਏਜੰਸੀ ਰਾਇਟਰਜ਼ ਦੇ ਮੁਤਾਬਕ, ਭਾਰਤ ਅਤੇ ਅਮਰੀਕਾ ਦੀਆਂ ਰਿਫਾਇਨਰੀਆਂ ਨੇ ਉਨ੍ਹਾਂ ਦੇਸ਼ਾਂ ਲਈ ਬਰਾਮਦ ਵਧਾ ਦਿੱਤੀ ਹੈ, ਜੋ ਪਹਿਲਾਂ ਤੇਲ ਖਰੀਦਣ ਲਈ ਮੱਧਪੂਰਬ ਅਤੇ ਰੂਸ ‘ਤੇ ਨਿਰਭਰ ਕਰਦੇ ਸਨ।

ਕਨਸਲਟੈਂਸੀ ਫਰਮ ਰਾਇਸਟਾਡ ਐਨਰਜੀ ਦੇ ਵਾਈਸ ਪ੍ਰੈਜ਼ੀਡੈਂਟ ਲਿਨ ਯੇ ਨੇ ਕਿਹਾ, “ਖੇਤਰੀ ਬਾਜ਼ਾਰਾਂ ਵਿੱਚ ਮੰਗ ਵਧਣ ‘ਤੇ ਭਾਰਤ ਏਸ਼ੀਆ ਲਈ ਇੱਕ ਬਦਲਵੇਂ ਸਪਲਾਇਰ ਵਜੋਂ ਕੰਮ ਕਰਨਾ ਜਾਰੀ ਰੱਖੇਗਾ।” ਉਨ੍ਹਾਂ ਦੱਸਿਆ ਕਿ ਭਾਰਤ ਦੀਆਂ ਰਿਲਾਇੰਸ ਅਤੇ ਨਾਇਰਾ ਵਰਗੀਆਂ ਰਿਫਾਇਨਰੀਆਂ ਬਰਾਮਦ ‘ਤੇ ਕੇਂਦਰਿਤ ਹਨ। ਸਰਕਾਰੀ ਅੰਕੜਿਆਂ ਮੁਤਾਬਕ, ਅਗਸਤ ਦੇ ਪਹਿਲੇ ਹਫ਼ਤੇ ਵਿੱਚ ਅਮਰੀਕੀ ਰਿਫਾਇਨਰੀਆਂ ਨੇ ਹਰ ਰੋਜ਼ 19 ਲੱਖ ਬੈਰਲ ਈਂਧਨ ਬਰਾਮਦ ਕੀਤਾ।

ਬਿਜ਼ਨਸ ਮਾਹਰਾਂ ਅਤੇ ਵਪਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਜੰਗ ਦੇ ਕਾਰਨ ਸਪਲਾਈ ਪ੍ਰਭਾਵਿਤ ਰਹੇਗੀ, ਉਦੋਂ ਤੱਕ ਭਾਰਤੀ ਅਤੇ ਅਮਰੀਕੀ ਰਿਫਾਇਨਰੀਆਂ ਬਰਾਮਦ ਵਧਾ ਕੇ ਅਰਬਾਂ ਡਾਲਰ ਦੀ ਕਮਾਈ ਕਰਦੀਆਂ ਰਹਿਣਗੀਆਂ। ਹਾਲਾਂਕਿ, ਇਹਨਾਂ ਰਿਫਾਇਨਰੀਆਂ ਨੂੰ ਚੀਨ ਤੋਂ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਲੰਬੇ ਸਮੇਂ ਤੋਂ ਏਸ਼ੀਆਈ ਦੇਸ਼ਾਂ ਨੂੰ ਈਂਧਨ ਬਰਾਮਦ ਕਰਦਾ ਰਿਹਾ ਹੈ। ਚੀਨ ਨੇ ਜੁਲਾਈ ਦੀ ਸ਼ੁਰੂਆਤ ਵਿੱਚ ਈਂਧਨ ਬਰਾਮਦ ਦੇ ਨਿਯਮਾਂ ਵਿੱਚ ਕੁਝ ਛੋਟ ਵੀ ਦਿੱਤੀ ਹੈ।

Leave a Comment

Your email address will not be published. Required fields are marked *