ਐੱਸ.ਡੀ. ਕਾਲਜ ਵਿਖੇ ਵੋਟਰ ਰਜਿਸਟ੍ਰੇਸ਼ਨ ਅਤੇ ਈ.ਵੀ.ਐਮ. ਦੀ ਵਰਤੋਂ ਸਬੰਧੀ ਲੱਗਿਆ ਵਿਸ਼ੇਸ਼ ਕੈਂਪ

ਬਰਨਾਲਾ, 25 ਅਗਸਤ: ਐੱਸ. ਡੀ. ਕਾਲਜ ਵਿਖੇ ਸਵੀਪ ਸੈੱਲ ਵੱਲੋਂ ਇੱਕ ਵਿਸ਼ੇਸ਼ ਈ.ਵੀ.ਐਮ. (EVM) ਡੈਮੋ ਅਤੇ ਵੋਟਰ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੇ ਵਿੱਚ ਲਗਭਗ 40 ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਐਸ.ਡੀ.ਐਮ. ਦਫ਼ਤਰ ਵੱਲੋਂ ਪਹੁੰਚੇ ਸਟੇਟ ਐਵਾਰਡੀ ਪੰਕਜ ਕੁਮਾਰ ਗੋਇਲ ਅਤੇ ਉਹਨਾਂ ਦੇ ਸਾਥੀ ਹਰਿੰਦਰਜੀਤ ਸਿੰਘ ਨੇ ਵਿਦਿਆਰਥੀਆਂ ਨਾਲ ਵੋਟਰ ਫਾਰਮ ਭਰਨ ਦੇ ਨੁਕਤੇ ਸਾਂਝੇ ਕਰਦਿਆਂ ਵੋਟ ਦੀ ਮਹੱਤਤਾ, ਈ.ਵੀ.ਐਮ. ਦੀ ਵਰਤੋਂ ਅਤੇ ਨਵੇਂ ਵੋਟਰਾਂ ਨੂੰ ਰਜਿਸਟਰ ਕਰਨ ਸਬੰਧੀ ਜਾਣਕਾਰੀ ਦਿੱਤੀ।
ਇਸ ਦੌਰਾਨ ਸਵੀਪ ਦੇ ਇੰਚਾਰਜ ਪ੍ਰੋ. ਅਮਨਦੀਪ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ, ਜਦਕਿ ਪੰਜਾਬੀ ਵਿਭਾਗ ਦੇ ਡਾ. ਭੁਪਿੰਦਰ ਸਿੰਘ ਬੇਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਜਸਵੀਰ ਸਿੰਘ, ਪ੍ਰੋ. ਇੰਦਰਪ੍ਰੀਤ ਕੌਰ ਅਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ। ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਇਸ ਜਾਗਰੂਕਤਾ ਮੁਹਿੰਮ ਲਈ ਆਈ ਟੀਮ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

Leave a Comment

Your email address will not be published. Required fields are marked *