ਬੀ. ਵਾਕ (ਐੱਮਐੱਲਐੱਮਡੀਟੀ) ਵਿਭਾਗ ਵੱਲੋਂ ਸ਼ੂਗਰ, ਹਾਈਪਰਟੈਨਸ਼ਨ ਅਤੇ ਮੋਟਾਪੇ ਸਬੰਧੀ ਜਾਗਰੂਕਤਾ ਕੈਂਪ

ਬਰਨਾਲਾ, 5 ਸਤੰਬਰ : ਐੱਸ. ਡੀ. ਕਾਲਜ ਦੇ ਬੀ.ਵਾਕ.(ਮੈਡੀਕਲ ਲੈਬਾਰਟਰੀ ਅਤੇ ਮੋਲੀਕਿਊਲਰ ਡਾਇਗਨੋਸਟਿਕ ਤਕਨਾਲੋਜੀ) ਵਿਭਾਗ ਵੱਲੋਂ ਕੈਂਪਸ ਵਿੱਚ ਸਥਿਤ ਮੰਦਰ ਵਿਖੇ ਜਨਮ ਅਸ਼ਟਮੀ ਮੌਕੇ ਸ਼ੂਗਰ, ਹਾਈਪਰਟੈਨਸ਼ਨ ਅਤੇ ਮੋਟਾਪੇ ਵਰਗੀਆਂ ਬੀਮਾਰੀਆਂ ਸਬੰਧੀ ਇਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਹ ਕੈਂਪ ਪ੍ਰੋ. ਪੂਨਮ ਗਰਗ ਦੀ ਦੇਖ-ਰੇਖ ਹੇਠ ਅਤੇ ਵਿਦਿਆਰਥੀਆਂ, ਮੁਸਕਾਨ, ਨੰਦਨੀ, ਕੁਲਸਿਮਰਨ ਅਤੇ ਹਰਮਨਪ੍ਰੀਤ ਕੌਰ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਵਿੱਚ ਪਹੁੰਚੇ ਬਰਨਾਲਾ ਦੇ ਆਮ ਲੋਕਾਂ ਲਈ ਲਗਾਇਆ ਗਿਆ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਖਰਾਬ ਜੀਵਨ ਸ਼ੈਲੀ ਨਾਲ ਜੁੜੀਆਂ ਬੀਮਾਰੀਆਂ ਦੇ ਵਧਦੇ ਪ੍ਰਭਾਵ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਨਿਯਮਤ ਸਿਹਤ ਜਾਂਚ ਤੇ ਪਰਹੇਜ਼ ਦੀ ਮਹੱਤਤਾ ਬਾਰੇ ਦੱਸਣਾ ਸੀ।
ਕੈਂਪ ਦੌਰਾਨ ਸ਼ਰਧਾਲੂਆਂ ਅਤੇ ਆਮ ਲੋਕਾਂ ਨੂੰ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਮੋਟਾਪੇ ਦੇ ਕਾਰਨਾਂ, ਖ਼ਤਰਿਆਂ, ਸ਼ੁਰੂਆਤੀ ਲੱਛਣਾਂ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਲੋਕਾਂ ਨੂੰ ਸੰਤੁਲਤ ਖੁਰਾਕ ਅਪਣਾਉਣ, ਨਿਯਮਤ ਕਸਰਤ ਕਰਨ, ਸਰੀਰਕ ਵਜ਼ਨ ਨਿਯੰਤ੍ਰਿਤ ਰੱਖਣ, ਨਮਕ ਤੇ ਸ਼ੂਗਰ ਦੀ ਘੱਟ ਵਰਤੋਂ ਕਰਨ ਅਤੇ ਤੰਬਾਕੂ ਵਰਗੀਆਂ ਨਸ਼ੀਲੀਆਂ ਆਦਤਾਂ ਤੋਂ ਦੂਰ ਰਹਿਣ ਵਰਗੇ ਆਰੋਗ ਜੀਵਨ ਢੰਗ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਦੇ ਨਾਲ ਹੀ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਵਜ਼ਨ ਦੀ ਨਿਯਮਤ ਜਾਂਚ ਕਰਵਾਉਣ ‘ਤੇ ਜ਼ੋਰ ਦਿੱਤਾ ਗਿਆ। ਵਿਭਾਗ ਦੇ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਆਏ ਹੋਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਸਿਹਤ ਨਾਲ ਜੁੜੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਜਾਗਰੂਕਤਾ ਮੁਹਿੰਮ ਨੇ ਸਿਹਤ ਸਿੱਖਿਆ ਨੂੰ ਸਮਾਜ ਸੇਵਾ ਨਾਲ ਜੋੜਨ ਦਾ ਇੱਕ ਬਿਹਤਰੀਨ ਮੌਕਾ ਪ੍ਰਦਾਨ ਕੀਤਾ। ਮੰਦਰ ਆਏ ਵੱਡੀ ਗਿਣਤੀ ਲੋਕਾਂ ਨੇ ਇਸ ਕੈਂਪ ਵਿੱਚ ਹਿੱਸਾ ਲਿਆ ਅਤੇ ਬੀਮਾਰੀਆਂ ਤੋਂ ਬਚਾਅ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ। ਕੈਂਪ ਦੀ ਸਮਾਪਤੀ ਸਾਰਿਆਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਨਿਯਮਤ ਸਿਹਤ ਜਾਂਚ ਅਤੇ ਅਰੋਗ ਜੀਵਨ ਸ਼ੈਲੀ ਅਪਣਾਉਣ ਦੇ ਸੰਦੇਸ਼ ਨਾਲ ਹੋਈ।

Leave a Comment

Your email address will not be published. Required fields are marked *