ਬਰਸਾਤੀ ਮੌਸਮ ’ਚ ਨਗਰ ਨਿਗਮ ਵੱਲੋਂ ਬਣਾਈਆਂ ਜਾ ਰਹੀਆਂ ਸੜਕਾਂ ਦੀ ਗੁਣਵਤਾ ’ਤੇ ਉੱਠੇ ਸਵਾਲ

ਠੇਕੇਦਾਰਾਂ ਵੱਲੋਂ ਨਿਯਮਾਂ ਦੀ ਉਲੰਘਣਾ

ਬਰਨਾਲਾ – ਬਰਸਾਤੀ ਮੌਸਮ ਦੌਰਾਨ ਵਿਕਾਸ ਦੇ ਨਾਂ ’ਤੇ ਨਗਰ ਨਿਗਮ ਵੱਲੋਂ ਨਵੀਆਂ ਸੜਕਾਂ ਬਣਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ, ਜਿਸ ਨਾਲ ਇਨ੍ਹਾਂ ਸੜਕਾਂ ਦੀ ਉਮਰ ਅਤੇ ਟਿਕਾਊਪਨ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਚਰਚਾ ਛਿੜ ਗਈ ਹੈ। ਮੌਸਮ ਵਿਭਾਗ ਵੱਲੋਂ 27 ਤੋਂ 31 ਜੁਲਾਈ ਤੱਕ ਭਾਰੀ ਬਰਸਾਤ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦਕਿ ਸਫ਼ਾਈ ਸੇਵਕਾਂ ਸਮੇਤ ਨਗਰ ਨਿਗਮ ਦੇ ਮੁਲਾਜ਼ਮ ਵੀ ਪਿਛਲੇ ਕਈ ਦਿਨਾਂ ਤੋਂ ਹੜਤਾਲ ’ਤੇ ਚੱਲ ਰਹੇ ਹਨ। ਅਜਿਹੇ ਹਾਲਾਤ ਵਿੱਚ ਸਵਾਲ ਇਹ ਉੱਠ ਰਿਹਾ ਹੈ ਕਿ ਬਣ ਰਹੀਆਂ ਇਨ੍ਹਾਂ ਸੜਕਾਂ ਦੀ ਗੁਣਵਤਾ ਦੀ ਪੜਤਾਲ ਕੌਣ ਕਰ ਰਿਹਾ ਹੈ ਅਤੇ ਨਵੇਂ ਚੁਣੇ ਗਏ ਕੌਂਸਲਰ ਇਸ ਮੁੱਦੇ ’ਤੇ ਚੁੱਪ ਕਿਉਂ ਹਨ।

ਨਿਯਮਾਂ ਨੂੰ ਛਿੱਕੇ ਟੰਗਦਿਆਂ ਠੇਕੇਦਾਰਾਂ ਵੱਲੋਂ ਕੰਮ ਵਾਲੀ ਥਾਂ ’ਤੇ ਪੀਲੇ ਰੰਗ ਦਾ ਕੋਈ ਵੀ ਵੱਡਾ ਬੋਰਡ ਨਹੀਂ ਲਾਇਆ ਗਿਆ, ਜਿਸ ’ਤੇ ਟੈਂਡਰ ਦੀ ਪੂਰੀ ਜਾਣਕਾਰੀ, ਕੁੱਲ ਲਾਗਤ, ਕੰਮ ਸ਼ੁਰੂ ਅਤੇ ਖ਼ਤਮ ਕਰਨ ਦੀ ਮਿਤੀ, ਗੁਣਵਤਾ ਦੇ ਮਿਆਰ ਅਤੇ ਸ਼ਿਕਾਇਤ ਲਈ ਸਬੰਧਿਤ ਅਧਿਕਾਰੀ ਦਾ ਫੋਨ ਨੰਬਰ ਤੇ ਈਮੇਲ ਪਤਾ ਦਰਜ ਹੋਣਾ ਲਾਜ਼ਮੀ ਹੁੰਦਾ ਹੈ। ਕੁਝ ਠੇਕੇਦਾਰਾਂ ਦਾ ਵੀ ਮੰਨਣਾ ਹੈ ਕਿ ਸੜਕ ਬਣਾਉਣ ਵੇਲੇ ਮੌਸਮ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਬਰਸਾਤ ਦੇ ਦਿਨਾਂ ਵਿੱਚ ਸੜਕਾਂ ਦੇ ਟੁੱਟਣ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ।

Leave a Comment

Your email address will not be published. Required fields are marked *