ਮੈਟਾ ਹੁਣ ਬਾਲ ਸੁਰੱਖਿਆ ਮਾਮਲਿਆਂ ਦੀ ਜਾਣਕਾਰੀ ਸਿੱਧੇ ਭਾਰਤੀ ਸਾਈਬਰ ਅਪਰਾਧ ਨੂੰ ਦੇਵੇਗੀ

ਨਵੀਂ ਦਿੱਲੀ, 15 ਸਤੰਬਰ: ਆਨਲਾਈਨ ਬਾਲ ਯੌਨ ਸ਼ੋਸ਼ਣ ਅਤੇ ਹੋਰ ਨੁਕਸਾਨਦੇਹ ਸਮੱਗਰੀ ਵਿਰੁੱਧ ਸਰਕਾਰ ਦੀ ਸਖ਼ਤੀ ਦਰਮਿਆਨ, ਮੈਟਾ ਬਾਲ ਸੁਰੱਖਿਆ ਨਾਲ ਜੁੜੇ ਮਾਮਲਿਆਂ ਦੀ ਜਾਣਕਾਰੀ ਸਿੱਧੇ ਤੌਰ ‘ਤੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ (ਆਈ4ਸੀ) ਦੁਆਰਾ ਸੰਚਾਲਿਤ ਸਾਈਬਰ ਅਪਰਾਧ ਮੰਚ ਨੂੰ ਦੇਣ ਲਈ ਸਹਿਮਤ ਹੋ ਗਈ ਹੈ। ਕੇਂਦਰ ਸਰਕਾਰ ਸੋਸ਼ਲ ਮੀਡੀਆ ਮੰਚਾਂ ‘ਤੇ ਮਜ਼ਬੂਤ ਸੁਰੱਖਿਆ ਉਪਾਅ ਅਤੇ ਵਧੇਰੇ ਜਵਾਬਦੇਹੀ ਯਕੀਨੀ ਬਣਾਉਣ ਲਈ ਜ਼ੋਰ ਦੇ ਰਹੀ ਹੈ। ਇਸ ਦੌਰਾਨ ਮੈਟਾ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਪਲੇਟਫਾਰਮਾਂ ‘ਤੇ ਬੱਚਿਆਂ ਦੀ ਸੁਰੱਖਿਆ ਕੰਪਨੀ ਦੀ ਸਭ ਤੋਂ ਵੱਡੀ ਤਰਜੀਹ ਹੈ।

Leave a Comment

Your email address will not be published. Required fields are marked *