ਸਾਫਟਵੇਅਰ ਇੰਜੀਨੀਅਰ ਦੀ ਨੌਕਰੀ ਛੱਡ ਸ਼ੁਰੂ ਕੀਤੀ ਮਸ਼ਰੂਮ ਦੀ ਖੇਤੀ, ਹਰ ਮਹੀਨੇ ਕਮਾ ਰਿਹਾ ਲੱਖਾਂ ਰੁਪਏ; 24 ਸਥਾਨਕ ਲੋਕਾਂ ਨੂੰ ਦਿੱਤਾ ਰੁਜ਼ਗਾਰ
ਨਬਰੰਗਪੁਰ (ਓਡੀਸ਼ਾ): ਕੀ ਤੁਸੀਂ ਕਦੇ ਸੋਚਿਆ ਹੈ ਕਿ ਕੋਈ ਵਿਅਕਤੀ ਆਈ.ਟੀ. (IT) ਇੰਡਸਟਰੀ ਵਿੱਚ 14 ਸਾਲ ਤੱਕ ਸ਼ਾਨਦਾਰ ਕੰਮ ਕਰਨ ਤੋਂ ਬਾਅਦ ਅਚਾਨਕ ਖੇਤੀਬਾੜੀ ਕਰਨ ਲੱਗ ਪਵੇ? ਓਡੀਸ਼ਾ ਦੇ ਰਹਿਣ ਵਾਲੇ ਵਿਕਰਮਦੇਵ ਮੋਹਪਾਤਰਾ ਨੇ ਕੁਝ ਅਜਿਹਾ ਹੀ ਕਰ ਵਿਖਾਇਆ ਹੈ।










