ਭਾਰਤ ਵਿੱਚ ਸਤੰਬਰ ਮਹੀਨੇ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ, ਤਾਪਮਾਨ ਵੀ ਰਹੇਗਾ ਆਮ ਨਾਲੋਂ ਵੱਧ

ਨਵੀਂ ਦਿੱਲੀ, 31 ਅਗਸਤ: ਭਾਰਤੀ ਮੌਸਮ ਵਿਭਾਗ (IMD) ਵੱਲੋਂ ਜਾਰੀ ਤਾਜ਼ਾ ਅਨੁਮਾਨ ਅਨੁਸਾਰ ਇਸ ਸਾਲ ਸਤੰਬਰ ਮਹੀਨੇ ਦੌਰਾਨ ਪੂਰੇ ਦੇਸ਼ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਮੁਤਾਬਕ ਇਸ ਵਾਰ ਬਾਰਸ਼ ਲੰਬੇ ਸਮੇਂ ਦੀ ਔਸਤ (LPA) ਦੇ 91 ਫੀਸਦੀ ਤੋਂ ਵੀ ਘੱਟ ਰਹਿ ਸਕਦੀ ਹੈ। ਜ਼ਿਕਰਯੋਗ ਹੈ ਕਿ ਲੰਬੇ ਸਮੇਂ ਦੀ ਔਸਤ (LPA) ਤੋਂ ਭਾਵ ਕਿਸੇ ਖਾਸ ਖੇਤਰ ਵਿੱਚ ਲੰਬੇ ਸਮੇਂ (30 ਤੋਂ 50 ਸਾਲ) ਦੌਰਾਨ ਦਰਜ ਹੋਏ ਔਸਤ ਮੀਂਹ ਤੋਂ ਹੁੰਦਾ ਹੈ, ਜਿਸ ਅਨੁਸਾਰ ਸਾਲ 1971 ਤੋਂ 2020 ਦੇ ਅੰਕੜਿਆਂ ਦੇ ਆਧਾਰ ‘ਤੇ ਸਤੰਬਰ ਮਹੀਨੇ ਲਈ ਇਹ ਔਸਤ ਲਗਪਗ 167.9 ਮਿਲੀਮੀਟਰ ਬਣਦੀ ਹੈ।

ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਸਤੰਬਰ ਮਹੀਨੇ ਦੌਰਾਨ ਦੇਸ਼ ਵਿੱਚ ਮਾਸਿਕ ਔਸਤ ਵੱਧ ਤੋਂ ਵੱਧ ਤਾਪਮਾਨ ਵੀ ਆਮ ਨਾਲੋਂ ਵੱਧ ਰਹਿਣ ਦੀ ਉਮੀਦ ਹੈ, ਜਿਸ ਕਾਰਨ ਮੀਂਹ ਘੱਟ ਪੈਣ ਦੇ ਨਾਲ-ਨਾਲ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਜਾ ਸਕਦਾ ਹੈ।

Leave a Comment

Your email address will not be published. Required fields are marked *